ਸਾਡਾ ਇਤਿਹਾਸOur History
ਇੱਕ ਸਦੀ ਤੋਂ ਵੱਧ ਦਾ ਸਫ਼ਰ · A journey of over a century
14 ਦਸੰਬਰ 1920 ਤੋਂ ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਡਟਿਆ ਹੈ। ਇਹ ਸਾਡੀ ਕਹਾਣੀ ਹੈ, ਇੱਕ-ਇੱਕ ਪੜਾਅ ਕਰਕੇ।Since 14 December 1920, Shiromani Akali Dal has stood for the Panth, Punjab and Punjabiyat. This is our story, step by step.
- 192014 DecemberReform movement
ਅਕਾਲੀ ਦਲ ਦੀ ਸਥਾਪਨਾThe Akali Dal is born
14 ਦਸੰਬਰ 1920 ਨੂੰ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਮਣੇ ਸਿੱਖ ਸੇਵਕਾਂ ਦੀ ਇਕੱਤਰਤਾ ਹੋਈ ਅਤੇ ਗੁਰਦੁਆਰਾ ਸੁਧਾਰ ਲਹਿਰ ਨੂੰ ਅੱਗੇ ਵਧਾਉਣ ਲਈ ਇੱਕ ਕੇਂਦਰੀ ਦਲ ਬਣਾਉਣ ਦਾ ਫ਼ੈਸਲਾ ਹੋਇਆ। ਸਰਮੁਖ ਸਿੰਘ ਝਬਾਲ ਨੂੰ ਪਹਿਲਾ ਜਥੇਦਾਰ (ਪ੍ਰਧਾਨ) ਥਾਪਿਆ ਗਿਆ। ਇਸ ਤੋਂ ਇੱਕ ਮਹੀਨਾ ਪਹਿਲਾਂ, 15 ਨਵੰਬਰ 1920 ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ।
On 14 December 1920, Sikh activists gathered before the Akal Takht in Amritsar and decided to form a central dal to carry the Gurdwara reform movement forward. Sarmukh Singh Jhabal was named its first jathedar (president). The Shiromani Gurdwara Parbandhak Committee (SGPC) had been formed a month earlier, on 15 November 1920.
- 192229 MarchReform movement
ਨਾਮ ਨਾਲ “ਸ਼੍ਰੋਮਣੀ” ਜੁੜਿਆThe name “Shiromani” is added
29 ਮਾਰਚ 1922 ਨੂੰ ਦਲ ਨੇ ਮਤਾ ਪਾਸ ਕਰਕੇ ਆਪਣੇ ਨਾਮ ਨਾਲ “ਸ਼੍ਰੋਮਣੀ” ਜੋੜਿਆ। ਉਦੋਂ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਹੈ।
On 29 March 1922 the Dal passed a resolution adding “Shiromani” (supreme) to its name. From then on it has been the Shiromani Akali Dal.
- 1925Reform movement
ਸਿੱਖ ਗੁਰਦੁਆਰਾ ਐਕਟ 1925The Sikh Gurdwaras Act
ਸਾਲਾਂ ਦੇ ਸ਼ਾਂਤਮਈ ਮੋਰਚਿਆਂ ਅਤੇ ਵੱਡੀਆਂ ਕੁਰਬਾਨੀਆਂ ਮਗਰੋਂ ਸਿੱਖ ਗੁਰਦੁਆਰਾ ਐਕਟ 1925 ਨਾਲ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਰਾਹੀਂ ਸਿੱਖਾਂ ਦੇ ਹੱਥ ਆਇਆ।
After years of peaceful morchas and great sacrifices, the Sikh Gurdwaras Act of 1925 brought the historic gurdwaras under Sikh management through the SGPC.
- 1929DecemberReform movement
ਲਾਹੌਰ ਅਕਾਲੀ ਕਾਨਫ਼ਰੰਸAkali conference at Lahore
ਦਸੰਬਰ 1929 ਵਿੱਚ ਕਾਂਗਰਸ ਦੇ ਸਾਲਾਨਾ ਇਜਲਾਸ ਦੇ ਨਾਲ ਹੀ ਅਕਾਲੀ ਦਲ ਅਤੇ ਸੈਂਟਰਲ ਸਿੱਖ ਲੀਗ ਨੇ ਲਾਹੌਰ ਵਿੱਚ ਅਕਾਲੀ ਕਾਨਫ਼ਰੰਸ ਕੀਤੀ, ਜੋ ਕੌਮੀ ਸੰਘਰਸ਼ ਵਿੱਚ ਦਲ ਦੀ ਵਧਦੀ ਭੂਮਿਕਾ ਦਾ ਸਬੂਤ ਸੀ।
In December 1929 the Akali Dal and the Central Sikh League held an Akali conference at Lahore, alongside the annual session of the Congress, showing the Dal’s growing role in the national struggle.
- 1937Reform movement
ਸੂਬਾਈ ਚੋਣਾਂ 1937Provincial elections of 1937
1937 ਦੀਆਂ ਸੂਬਾਈ ਚੋਣਾਂ ਵਿੱਚ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ।
In the provincial elections of 1937 the Akali Dal won 10 seats.
- 1948AprilPunjabi Suba
ਪੰਜਾਬੀ ਸੂਬੇ ਦੀ ਮੰਗThe call for a Punjabi-speaking state
1948 ਵਿੱਚ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਪਹਿਲੀ ਵਾਰ ਰੱਖੀ।
In 1948 Master Tara Singh of the Akali Dal first put forward the demand for a Punjabi Suba, a state built around the Punjabi language.
- 1955Punjabi Suba
ਪੰਜਾਬੀ ਸੂਬਾ ਮੋਰਚਾPunjabi Suba Morcha
1955 ਵਿੱਚ ਪੰਜਾਬੀ ਸੂਬੇ ਦੇ ਨਾਅਰਿਆਂ ਤੇ ਪਾਬੰਦੀ ਲੱਗਣ ਮਗਰੋਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ਨੇ ਲੰਮਾ ਸੰਘਰਸ਼ ਸ਼ੁਰੂ ਕੀਤਾ। ਹਜ਼ਾਰਾਂ ਸਿੱਖਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ।
In 1955, after slogans in support of Punjabi Suba were banned, the Akali Dal under Master Tara Singh began a long agitation. Thousands courted arrest.
- 19661 NovemberPunjabi Suba
ਪੰਜਾਬੀ ਸੂਬਾ ਬਣਿਆPunjabi-speaking Punjab is born
1 ਨਵੰਬਰ 1966 ਨੂੰ ਪੰਜਾਬ ਪੁਨਰਗਠਨ ਐਕਟ ਅਧੀਨ ਪੰਜਾਬੀ ਬੋਲਦਾ ਪੰਜਾਬ ਹੋਂਦ ਵਿੱਚ ਆਇਆ। ਇਹ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਹਿ ਸਿੰਘ ਦੀ ਅਗਵਾਈ ਹੇਠ ਲੰਮੇ ਸੰਘਰਸ਼ ਦਾ ਨਤੀਜਾ ਸੀ।
On 1 November 1966, under the Punjab Reorganisation Act, a Punjabi-speaking Punjab came into being. It was the result of a long struggle led by Master Tara Singh and Sant Fateh Singh.
- 19678 MarchIn government
ਪਹਿਲੀ ਗ਼ੈਰ-ਕਾਂਗਰਸੀ ਸਰਕਾਰFirst non-Congress government
8 ਮਾਰਚ 1967 ਨੂੰ ਅਕਾਲੀ ਦਲ (ਸੰਤ ਫ਼ਤਹਿ ਸਿੰਘ ਗਰੁੱਪ) ਦੇ ਗੁਰਨਾਮ ਸਿੰਘ ਪੰਜਾਬ ਦੇ ਪਹਿਲੇ ਗ਼ੈਰ-ਕਾਂਗਰਸੀ ਮੁੱਖ ਮੰਤਰੀ ਬਣੇ।
On 8 March 1967 Gurnam Singh of the Akali Dal (Sant Fateh Singh group) became the first non-Congress Chief Minister of Punjab.
- 1968In government
ਅਕਾਲੀ ਦਲ ਦਾ ਮੁੜ ਏਕਾThe two Akali groups reunite
1968 ਵਿੱਚ ਮਾਸਟਰ ਤਾਰਾ ਸਿੰਘ ਧੜੇ ਅਤੇ ਸੰਤ ਫ਼ਤਹਿ ਸਿੰਘ ਧੜੇ ਦਾ ਮੁੜ ਏਕਾ ਹੋਇਆ।
In 1968 the Akali Dal groups of Master Tara Singh and Sant Fateh Singh were reunited.
- 1970MarchIn government
ਸਭ ਤੋਂ ਨੌਜਵਾਨ ਮੁੱਖ ਮੰਤਰੀYoungest Chief Minister
ਮਾਰਚ 1970 ਵਿੱਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ; ਉਸ ਸਮੇਂ ਉਹ ਕਿਸੇ ਵੀ ਭਾਰਤੀ ਰਾਜ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਸਨ।
In March 1970 Parkash Singh Badal became Chief Minister of Punjab, at that time the youngest Chief Minister of any Indian state.
- 1977JuneIn government
ਅਕਾਲੀ ਸਰਕਾਰ ਦੀ ਵਾਪਸੀAkali government returns
ਜੂਨ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ ਅਤੇ 1980 ਤੱਕ ਸੇਵਾ ਨਿਭਾਈ।
In June 1977 Parkash Singh Badal became Chief Minister for the second time and served until 1980.
- 1985In government
ਬਰਨਾਲਾ ਸਰਕਾਰThe Barnala government
1985 ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਅਕਾਲੀ ਦਲ ਦੀ ਉਹ ਪਹਿਲੀ ਸਰਕਾਰ ਬਣੀ ਜੋ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਤੇ ਨਿਰਭਰ ਨਹੀਂ ਸੀ।
In 1985 Surjit Singh Barnala led the first Akali Dal government that did not depend on a coalition with another party.
- 1997FebruaryIn government
ਪੂਰੇ ਪੰਜ ਸਾਲ ਦੀ ਸਰਕਾਰA full five-year term
12 ਫ਼ਰਵਰੀ 1997 ਨੂੰ ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ ਫ਼ਰਵਰੀ 2002 ਤੱਕ ਪੂਰਾ ਕਾਰਜਕਾਲ ਨਿਭਾਇਆ; 1964 ਮਗਰੋਂ ਪੂਰਾ ਕਾਰਜਕਾਲ ਪੂਰਾ ਕਰਨ ਵਾਲੇ ਉਹ ਪਹਿਲੇ ਮੁੱਖ ਮੰਤਰੀ ਸਨ।
Parkash Singh Badal became Chief Minister for the third time on 12 February 1997 and completed a full term to February 2002, the first Punjab Chief Minister to do so since 1964.
- 2007MarchIn government
ਲਗਾਤਾਰ ਦੋ ਕਾਰਜਕਾਲTwo consecutive terms
2007 (117 ਵਿੱਚੋਂ 67 ਸੀਟਾਂ) ਅਤੇ 2012 (68 ਸੀਟਾਂ) ਵਿੱਚ ਅਕਾਲੀ ਦਲ–ਭਾਜਪਾ ਗੱਠਜੋੜ ਨੇ ਜਿੱਤ ਹਾਸਲ ਕੀਤੀ। ਪ੍ਰਕਾਸ਼ ਸਿੰਘ ਬਾਦਲ ਮਾਰਚ 2017 ਤੱਕ ਲਗਾਤਾਰ ਦੋ ਕਾਰਜਕਾਲ ਪੂਰੇ ਕਰਨ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ।
The Akali Dal–BJP alliance won in 2007 (67 of 117 seats) and again in 2012 (68 seats). Parkash Singh Badal became the first Chief Minister of Punjab to serve two consecutive terms, until March 2017.
- 200831 JanuaryLeadership and today
ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇSukhbir Singh Badal becomes president
31 ਜਨਵਰੀ 2008 ਨੂੰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ।
On 31 January 2008 Sukhbir Singh Badal became president of the Shiromani Akali Dal.
- 202014 DecemberLeadership and today
ਸੌ ਸਾਲ ਪੂਰੇOne hundred years
14 ਦਸੰਬਰ 2020 ਨੂੰ ਸ਼੍ਰੋਮਣੀ ਅਕਾਲੀ ਦਲ ਨੇ 100 ਸਾਲ ਪੂਰੇ ਕੀਤੇ। ਇਹ ਕਾਂਗਰਸ ਮਗਰੋਂ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ।
On 14 December 2020 the Shiromani Akali Dal completed 100 years. It is the second-oldest political party in India, after the Indian National Congress.
- 202325 AprilLeadership and today
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀRemembering S. Parkash Singh Badal
25 ਅਪ੍ਰੈਲ 2023 ਨੂੰ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹਿਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ।
S. Parkash Singh Badal, five-time Chief Minister of Punjab and the longest-serving in the state’s history, passed away on 25 April 2023.